ਮੋਹਿੰਦਰ ਸਿੰਘ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
Posted On 2020-08-15

ਮੁੰਬਈ (ਪੰਜਾਬ ਐਕਸਪ੍ਰੈਸ ਨਿਊਜ਼)-ਇੱਕ ਸਾਲ ਤੋਂ ਕ੍ਰਿਕਟ ਤੋਂ ਦੂਰ ਚਲ ਰਹੇ ਭਾਰਤ ਦੇ ਮਹਾਨ ਵਿਕਟਕੀਪਰ ਬੱਲੇਬਾਜ਼ ਐਮ ਐਸ ਧੋਨੀ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਹੈ। ਉਨ੍ਹਾਂ ਇਸ ਦੀ ਘੋਸ਼ਣਾ ਇੰਸਟਾਗ੍ਰਾਮ 'ਤੇ ਫੌਜ ਦੇ ਅੰਦਾਜ਼ ਵਿਚ ਇਕ ਵੀਡੀਓ ਸਾਂਝਾ ਕਰਕੇ ਕੀਤੀ। ਧੋਨੀ ਨੇ ਆਪਣੀ ਪੂਰੀ ਯਾਤਰਾ ਦੀ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ ਉਸ ਨੂੰ ਸ਼ਾਮ 7.29 ਵਜੇ ਤੋਂ ਸੇਵਾਮੁਕਤ ਮੰਨਿਆ ਜਾਣਾ ਚਾਹੀਦਾ ਹੈ। ਧੋਨੀ ਸ਼ੁੱਕਰਵਾਰ ਨੂੰ ਆਈਪੀਐਲ ਚੇਨਈ ਪਹੁੰਚੇ ਸਨ ਅਤੇ ਉਹ ਸ਼ਨੀਵਾਰ ਨੂੰ ਜਿਮ ਵਿੱਚ ਵੀ ਦਿਖਾਈ ਦਿੱਤੇ ਸਨ।