ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵਲੋਂ ਪਿਛਲੇ ਪੱਚੀ ਸਾਲਾਂ ਤੋਂ ਚਲਾਇਆ ਜਾ ਰਹੇ ਸਲਾਨਾ ਇੰਟ੍ਰਨੈਸ਼ਨਲ ਗੁਰਮਤਿ ਕੈਂਪ ਦਾ ਅੱਜ ਅਖੀਰਲਾ ਦਿਨ -ਰਾਜਬੀਰ ਸਿੰਘ ਤੁੰਗ

ਫਰਾਂਸ 16 ਅਗਸਤ ( ਭੱਟੀ ) ਪੈਰਿਸ ਤੋਂ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਦੇ ਮੁੱਖ ਬੁਲਾਰੇ ਸਰਦਾਰ ਰਾਜਬੀਰ ਸਿੰਘ ਤੁੰਗ ਨੇ ਮੀਡੀਆ ਪੰਜਾਬ ਨੂੰ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸਾਡੇ ਵਲੋਂ ਜਿਹੜਾ ਗੁਰਮਤਿ ਕੈਂਪ , ਜਥੇਦਾਰ ਗੁਰਦਿਆਲ ਸਿੰਘ ਜੀ ਖ਼ਾਲਸਾ ਦੇ ਸਮੂਹ ਪ੍ਰੀਵਾਰ ਵਲੋਂ , ਫਰਾਂਸ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਲਾਇਆ ਜਾਂਦਾ ਹੈ , ਉਸਦਾ ਅੱਜ ਅਖ਼ੀਰਲਾ ਦਿਨ ਹੈ | ਦੂਸਰਾ ਜਿੱਥੇ ਇਸ ਗੁਰਮਤਿ ਕੈਂਪ ਦੀਆਂ ਕਲਾਸਾਂ ਸ਼ੇਰੇ ਪੰਜਾਬ ਕੰਮਲੈਕਸ ਵਿਖੇ ਲੱਗਦੀਆਂ ਸਨ , ਉੱਥੇ ਹੀ ਅੱਜ ਇਸਦੀ ਸਮਾਪਤੀ ਗੁਰੂ ਘਰ ਬੋਬੀਨੀ ਵਿਖੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਮਗਰੋਂ ਹੋਵੇਗੀ | ਵੈਸੇ ਦਸ਼ਮੇਸ਼ ਸਿੱਖ ਅਕੈਡਮੀ ਫਰਾਂਸ ਵਲੋਂ ਬੱਚਿਆਂ ਨੂੰ ਗੁਰਮਤਿ ਨਾਲ ਜੋੜਨ ਵਾਸਤੇ ਹਰੇਕ ਸਾਲ ਅਗਸਤ ਮਹੀਨੇ ਪੰਦਰਾਂ ਰੋਜਾ ਇੰਟਰਨੈਸ਼ਨਲ ਗੁਰਮਤਿ ਕੈਂਪ ਲਗਾਇਆ ਜਾਂਦਾ ਹੈ | ਜਿਸ ਵਿੱਚ ਯੂਰੋਪ ਭਰ ਵਿੱਚੋਂ ਪੰਜ ਸਾਲ ਤੋਂ ਲੈ ਕੇ 20 ਸਾਲ ਦੀ ਉਮਰ ਤੱਕ ਦੇ ਬੱਚੇ ਆਪਣੇ ਮਾਪਿਆਂ ਸਾਹਿਤ ਪਹੁੰਚਦੇ ਹਨ , ਪਰ ਕੋਰੋਨਾਂ ਦੀ ਵਜਾਹ ਕਾਰਨ ਇਹ ਗੁਰਮਤਿ ਕੈਂਪ ਇਸ ਵਾਰ ਲੋਕਲ ਪ੍ਰਸ਼ਾਸਨ ਦੀ ਸਖਤੀ ਕਾਰਨ ਸਿਰਫ ਹਫਤੇ ਭਰ ਦਾ ਹੀ ਲਗਾਇਆ ਗਿਆ ਸੀ , ਜਿਸਦੀ ਕਿ ਅੱਜ ਦੁਪਿਹਰੋਂ ਬਾਅਦ ਸਮਾਪਤੀ ਹੋ ਜਾਵੇਗੀ |
ਇਸ ਕੈਂਪ ਵਿੱਚ ਬੱਚਿਆਂ ਨੂੰ ਉਮਰ ਦੇ ਹਿਸਾਬ ਨਾਲ ਗਰੁੱਪਾਂ ਵਿੱਚ ਵੰਡ ਕੇ ਉਨ੍ਹਾਂ ਨੂੰ ਤਬਲਾ , ਹਾਰਮੋਨੀਅਮ , ਪੰਜਾਬੀ ਪੜਨੀ ਅਤੇ ਬੋਲਣੀ , ਜਪੁਜੀ ਸਾਹਿਬ , ਸਹਿਜ ਪਾਠ , ਗੁਰਬਾਣੀ ਕੰਠ ਮੁਕਾਬਲੇ ਅਤੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਨ ਦੇ ਨਾਲ ਨਾਲ ਸੁੱਖ ਆਸਨ ਕਿਵੇਂ ਕਰਨਾ ਆਦਿ ਧਾਰਮਿੱਕ ਸਿਖਿਆਵਾਂ ਦਿਤੀਆਂ ਜਾਂਦੀਆਂ ਹਨ | ਫਰਾਂਸ ਤੋਂ ਬਾਹਰੋਂ ਆਏ ਹੋਏ ਪ੍ਰੀਵਾਰਾਂ ਅਤੇ ਬੱਚਿਆਂ ਦੇ ਰਹਿਣ ਸਹਿਣ ਦਾ ਸਾਰਾ ਪ੍ਰਬੰਧ ਵੀ ਅਕੈਡਮੀ ਵਲੋਂ ਹੀ ਕੀਤਾ ਜਾਂਦਾ ਹੈ |
ਕੈਂਪ ਦੇ ਅੱਜ ਅਖੀਰਲੇ ਦਿਨ ਅਵੱਲ ਰਹਿਣ ਵਾਲੇ ਬਚਿਆਂ ਨੂੰ ਉਨ੍ਹਾਂ ਦੀ ਹੋਸਲਾ ਹਫਜਾਈ ਵਾਸਤੇ ਉਨ੍ਹਾਂ ਨੂੰ ਯੋਗ ਇਨਾਮ ਦੇ ਕੇ ਸਨਮਾਨਿਤ ਵੀ ਕੀਤਾ ਜਾਵੇਗਾ | ਦੂਸਰਾ ਬੇਸ਼ੱਕ ਇਸ ਵਾਰ ਕੋਰੋਨਾਂ ਦੀ ਵਜਾ ਕਾਰਨ ਕੈਂਪ ਵਿੱਚ ਬੱਚੇ ਪਿਛਲੇ ਸਾਲਾਂ ਦੀ ਤਰਾਂ ਬਹੁਤ ਵੱਡੀ ਗਿਣਤੀ ਵਿੱਚ ਨਹੀਂ ਪਹੁੰਚ ਰਹੇ , ਐਪਰ ਉਸਦੀ ਘਾਟ ਆਓਨ ਲਾਇਨ ਪੜਾਈ ਕਰਵਾ ਕੇ ਪੂਰੀ ਕਰ ਲਈ ਗਈ ਹੈ , ਕਿਉਂਕਿ ਬੱਚਿਆਂ ਦਾ ਰੁਝਾਨ ਇਸ ਕੈਂਪ ਪ੍ਰਤੀ ਪਹਿਲਾਂ ਦੀ ਤਰਾਂ ਹੀ ਹੈ