ਸਰਹਿੰਦ ਫਤਿਹ ਦਿਵਸ ਨਾਮ ਦੀ ਕਵਿਤਾ ਸੁਣਾ ਕੇ ਡਾਕਟਰ ਗੁਰਸੇਵਕ ਸਿੰਘ ਨੇ , ਬਾਬਾ ਬੰਦਾ ਸਿੰਘ ਬਹਾਦੁਰ ਦੀਆਂ ਯਾਦਾਂ ਨੂੰ ਤਾਜਾ ਕਰਵਾਇਆ -ਨਿਕਾ ਗੁਰਦਾਸਪੁਰ

ਪੈਰਿਸ 13 ਮਈ ( ਭੱਟੀ ਫਰਾਂਸ ) ਪੈਰਿਸ ਵਸਦੇ ਨਿਕੇ ਗੁਰਦਾਸਪੁਰੀਏ ਨੇ ਪੰਜਾਬ ਐਕ੍ਸਪ੍ਰੇਸ ਨਿਊਜ ਨਾਲ ਟੈਲੀਫੋਨ ਜਰੀਏ ਗਲਬਾਤ ਕਰਦੇ ਹੋਏ ਕਿਹਾ ਕਿ ਅਜਕਲ ਬਹੁਤ ਸਾਰੇ ਅਜਿਹੇ ਗਾਇਸਿਰਜਿਆ ਅਤੇ ਕਵੀਸ਼ਰੀ ਜਥੇ ਹਨ ਮੌਜੂਦ ਹਨ , ਜਿਹੜੇ ਕਿ ਕਿਸੇ ਸੁਰ ਤਾਲ ਨਹੀਂ ਗਾਉਂਦੇ , ਬਲਕਿ ਇਹੋ ਜਿਹੇ ਗਵਈਆਂ ਦੇ ਗੀਤ ਤੁਸੀਂ ਆਪਣੇ ਪਰੀਵਾਰ ਦੇ ਨਾਲ ਇਕੱਠੇ ਬੈਠ ਕੇ ਸੁਣ ਵੀ ਨਹੀਂ ਸਕਦੇ | ਹੁਣ ਮੇਰੇ ਆਹ ਵੀਰ ਡਾਕਟਰ ਗੁਰਸੇਵਕ ਸਿੰਘ ਨੇ ਬਾਬਾ ਬੰਦਾ ਸਿੰਘ ਜੀ ਬਹਾਦੁਰ ਦੀ ਜੀਵਨੀ ਤੇ ਅਧਾਰਿਤ ਕਵਿਤਾ ਗਾ ਕੇ ਇਕ ਨਵੀਂ ਮਿਸਾਲ ਪੈਦਾ ਕੀਤੀ ਹੈ | ਇਸ ਛੋਟੀ ਜਿਹੀ ਕਵਿਤਾ ਦੇ ਰਾਹੀਂ ਸਾਡੇ ਵੀਰ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਬਹਾਦਰੀ ਦੇ ਕਿਸੇ ਸੁਣਾ ਕੇ ਪੁਰਾਣੇ ਇਤਹਾਸ ਦੀ ਯਾਦ ਤਤਾਜਾ ਕਰਵਾ ਦਿੱਤੀ ਹੈ | ਸਾਡਾ ਸਾਰੀਆਂ ਦਾ ਸਾਂਝਾ ਫਰਜ ਬਣਦਾ ਹੈ ਕਿ ਇਹੋ ਜਿਹੇ ਇਤਿਹਾਸ ਸਿਰਜਣ ਵਾਲੇ ਕਲਾਕਾਰਾਂ ਦੀ ਹੋਸਲਾ ਹਫਜਾਈ ਜਰੂਰ ਕਰੀਏ ਤਾਂ ਕਿ ਭਵਿਖ ਵਿੱਚ ਵੀ ਸਾਡਾ ਇਹ ਵੀਰ ਸਾਨੂੰ ਸਾਡੇ ਇਤਿਹਾਸ ਦੀ ਯਾਦ ਤਾਜਾ ਕਰਵਾਉਂਦਾ ਰਹੇ | ਮੈਂ ਆਪਣੇ ਅਤੇ ਆਪਣੇ ਯਾਰਾਂ ਦੋਸਤਾਂ ਵਲੋਂ ਗੁਰਸੇਵਕ ਨੂੰ ਢੇਰ ਸਾਰੀਆਂ ਮੁਬਾਰਕਾਂ ਪੇਸ਼ ਕਰਦਾ ਹਾਂ ਅਤੇ ਆਸ ਕਰਦਾ ਹਾਂ ਕਿ ਮੇਰਾ ਇਹ ਵੀਰ ਦਿਨ ਦੁਗਣੀ ਅਤੇ ਰਾਤ ਚੌਗੁਨੀ ਤਰੱਕੀ ਕਰਦਾ ਰਹੇ | ਨਾਲੇ ਟਾਈਮ ਕੱਢਕੇ ਫਤਿਹ ਦਿਵਸ ਵਾਲੀ ਇਹ ਕਵਿਤਾ ਇਕ ਵਾਰ ਜਰੂਰ ਸੁਣਨਾ , ਫਿਰ ਪਤਾ ਚਲੇਗਾ , ਕਿ , ਸਾਡੇ ਪੁਰਖ਼ਿਆਂ ਨੇ ਕਿਵੇਂ ਇਤਿਹਾਸ ਸਿਰਜਿਆ ਸੀ |