ਅਮਰੀਕਾ ਵਿੱਚ ਭਾਰਤੀ ਇੰਜੀਨੀਅਰ ਸ਼੍ਰੀਨਿਵਾਸ ਦੀ ਹੱਤਿਆ ਦੇ ਵਿਰੋਧ ਵਿੱਚ ਰੋਸ ਮਾਰਚ
Posted On 2017-02-27

ਹਿਊਸਟਨ (ਪੰਜਾਬ ਐਕਸਪ੍ਰੈਸ ਨਿਊਜ਼)-ਅਮਰੀਕਾ ਦੇ ਕੰਸਾਸ ਵਿੱਚ ਭਾਰਤੀ ਇੰਜੀਨੀਅਰ ਦੀ ਹੱਤਿਆ ਦੇ ਵਿਰੋਧ ਵਿੱਚ ਰੋਸ ਮਾਰਚ ਕੀਤਾ ਗਿਆ । ਕੰਸਾਸ ਸਿਟੀ ਵਿੱਚ ਸ਼ਾਂਤੀ ਮਾਰਚ ਅਤੇ ਪ੍ਰਾਥਨਾ ਜਲੂਸ ਕੱਢਿਆ ਗਿਆ। ਜਿਸ ਵਿੱਚ ਸੈਂਕੜੇ ਲੋਕ ਸ਼ਾਮਿਲ ਹੋਏ । ਇਸ ਦੌਰਾਨ ਲੋਕਾਂ ਨੇ ਸ਼੍ਰੀਨਿਵਾਸ ਕੁਚੀਭੋਤਲਾ ਦੀ ਹੱਤਿਆ ਦੀ ਨਿੰਦਿਆ ਕੀਤੀ । ਪ੍ਰਦਰਸ਼ਨਕਾਰੀਆਂ ਨੇ ਆਪਣੇ ਹੱਥਾਂ ਵਿੱਚ ਤਸਵੀਰਾਂ ਅਤੇ ਬੈਨਰ ਲਈ ਹੋਏ ਸਨ ਅਤੇ ਵੀ ਵਾਂਟ ਪੀਸ , ਵੀ ਲਵ ਪੀਸ ਦੇ ਨਾਹਰੇ ਲਗਾ ਰਹੇ ਸਨ । ਜਿਕਰਯੋਗ ਹੈ ਕਿ ਕੰਸਾਸ ਵਿੱਚ 22 ਫਰਵਰੀ ਦੀ ਰਾਤ ਸ਼੍ਰੀਨਿਵਾਸ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ ।