ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਅਮਰੀਕਾ ਦੇ ਸਿਟੀ ਆਫ ਨਾਰ ਵਿਚ ਮਿਲੀ ਮਾਨਤਾ

ਕਨੈਟੀਕਟ (ਪੰਜਾਬ ਐਕਸਪ੍ਰੈਸ ਨਿਊਜ਼)ਕਨੈਟੀਕਟ-ਸਿਟੀ ਆਫ ਨਾਰਵਿਚ ਵਿਚ ਕਨੈਟੀਕਟ ਸਟੇਟ ਮੇਅਰ ਡੈਬ ਹੈਨਰੀ ਨੇ ਬੀਤੇ ਦਿਨÄ ਐਲਾਨ ਕੀਤਾ ਕਿ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਿਰਜਣਾ ਦਿਵਸ ਨੂੰ ਨੈਸ਼ਨਲ ਸਿੱਖ ਡੇਅ ਵਜੋਂ ਮਨਾਇਆ ਜਾਵੇਗਾ। ਇਹ ਐਲਾਨ ਉਨ੍ਹਾਂ ਨੇ ਸਿਟੀ ਹਾਲ ਨਾਰਵਿਚ ਇਕ ਪ੍ਰੋਗਰਾਮ ਦੌਰਾਨ ਗੁਰਦੁਆਰਿਆਂ ਦੇ ਪ੍ਰਬੰਧਕਾਂ ਦੀ ਹਾਜ਼ਰੀ ਵਿਚ ਕੀਤਾ। ਇਸ ਵਿਚ ਕਨੈਟੀਕਟ ਨਿਊਯਾਰਕ, ਨਿਊਜ਼ਰਸੀ ਦੇ ਪ੍ਰਬੰਧਕ ਤੇ ਸੰਗਤਾਂ ਹਾਜ਼ਰ ਸਨ। ਇਸ ਸਮਾਗਮ ਦਾ ਉਦਘਾਟਨ ਮੇਅਰ ਡੈਬ ਹੈਨਰੀ ਤੇ ਸਿਟੀ ਕੌਂਸਲ ਦੇ ਮੈਂਬਰਾਂ ਨੇ ਕੀਤਾ। ਮੇਅਰ ਡੈਬ ਹੈਨਰੀ ਨੇ ਇਸ ਮੌਕੇ ਕਿਹਾ ਕਿ ਸਵਰਨਜੀਤ ਸਿੰÎਘ ਖਾਲਸਾ ਮੈਂਬਰ ਪਲੈਨਿੰਗ ਬੋਰਡ ਨਾਰਵਿਚ, ਮੈਂਬਰ ਡਿਪਾਰਟਮੈਂਟ ਆਫ਼ ਜਸਟਿਸ ਤੇ ਪ੍ਰਧਾਨ ਇੰਟਰਨੈਸ਼ਨਲ ਸਿੱਖ ਸੇਵਕ ਸੁਸਾਇਟੀ ਯੂਐਸਏ ਯੂਨਿਟ ਦੀਆਂ ਸੇਵਾਵਾਂ ਅਮਰੀਕਾ ਦੇ ਹਿੱਤਾਂ ਲਈ ਸ਼ਲਾਘਾਯੋਗ ਹਨ ਤੇ ਉਹ ਲਗਾਤਾਰ ਮਨੁੱਖੀ ਹਿੱਤਾਂ ਦੇ ਲਈ ਤੇ ਨਸਲਵਾਦ ਵਿਰੁੱਧ ਲਗਾਤਾਰ ਸੰਘਰਸ਼ ਕਰ ਰਹੇ ਹਨ। ਸਵਰਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਉਨ੍ਹਾਂ ਨੇ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਇਹ ਐਲਾਨਨਾਮਾ ਮੇਅਰ ਡੈਬ ਹੈਨਰੀ ਨੂੰ ਸੌਂਪਿਆ ਸੀ, ਜਿਸ ਪਿੱਛੋਂ ਇਹ ਐਲਾਨ ਹੋਇਆ ਹੈ, ਜੋ ਸਿੱਖ ਭਾਈਚਾਰੇ ਲਈ ਅਹਿਮ ਅਰਥ ਰੱਖਦਾ ਹੈ। ਉਨ੍ਹਾਂ ਦੱਸਿਆ ਕਿ ਇਸ ਐਲਾਨ ਵਿਚ ਇਹ ਦੱਸਿਆ ਗਿਆ ਹੈ ਕਿ ਸਿੱਖ ਪੰਜਾਬ ਦੇ ਵਸਨੀਕ ਹਨ, ਵੱਖਰੀ ਹੋਂਦ ਰੱਖਦੇ ਹਨ ਤੇ ਕਿਸੇ ਹੋਰ ਧਰਮ ਦਾ ਹਿੱਸਾ ਨਹÄ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖ ਧਰਮ ਪੰਜਵਾਂ ਸਭ ਤੋਂ ਵੱਡਾ ਧਰਮ ਜਾਣਿਆ ਜਾਂਦਾ ਹੈ। ਸਿੱਖ ਕੌਮ ਨੇ ਅਮਰੀਕਾ ਦੇ ਆਰਥਿਕ, ਸਾਮਾਜਿਕ ਵਿਕਾਸ ਵਿਚ ਅਹਿਮ ਯੋਗਦਾਨ ਪਾਇਆ ਹੈ। ਮਿਲਟਰੀ ਤੇ ਬਿਜਨੈਸ ਤੇ ਸ਼ੋਸ਼ਲ ਸਰਵਿਸ ਵਿਚ ਅਹਿਮ ਭਮਿਕਾ ਨਿਭਾਈ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਜਦੋਂ ਵੀ ਕਿਸੇ ਵੀ ਕੌਮ ’ਤੇ ਜਾਂ ਅਮਰੀਕਾ ’ਤੇ ਬਿਪਤਾ ਆਉਂਦੀ ਹੈ ਤਾਂ ਗੁਰਦੁਆਰੇ ਤੇ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਕੇ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਅਕਾਲ ਪੈਣ ’ਤੇ ਜਾਂ ਤੂਫ਼ਾਨ ਆਉਣ ’ਤੇ ਗੁਰਦੁਆਰੇ ਵਿਚ ਲੰਗਰ ਖੋਲ੍ਹ ਦਿੱਤੇ ਜਾਂਦੇ ਹਨ ਤੇ ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਹੈ। ਇਸ ਲਈ 14 ਅਪ੍ਰੈਲ ਨੂੰ ਵਿਸਾਖੀ ਦਾ ਦਿਹਾੜਾ ਖਾਲਸਾ ਪੰਥ ਦੀ ਸਿਰਜਣਾ ਦਿਵਸ ਵਜੋਂ ਨੈਸ਼ਨਲ ਸਿੱਖ ਡੇਅ ਵਜੋਂ ਐਲਾਨਿਆ ਜਾਵੇ। ਸ. ਖਾਲਸਾ ਨੇ ਦੱਸਿਆ ਕਿ ਸਿੱਖ ਪੰਥ ਦੀ ਇਹ ਮੰਗ ਪ੍ਰਵਾਨ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਵਿਚ ਹਿੰਮਤ ਸਿੰਘ ਨਿਊਯਾਰਕ ਈਸਟ ਕੋਸਟ ਕੁਆਰਡੀਨੇਸ਼ਨ ਕਮੇਟੀ, ਵੀਰ ਸਿੰਘ, ਮਨਮੋਹਨ ਸਿੰਘ, ਮਨਿੰਦਰ ਸਿੰਘ, ਕੁਲਜੀਤ ਸਿੰਘ, ਸਤਨਾਮ ਸਿੰਘ, ਗੁਰਿੰਦਰ ਸਿੰਘ ਧਾਲੀਵਾਲ, ਸਤਿੰਦਰਪਾਲ ਸਿੰਘ, ਜੈਕਿਸ਼ਨ ਸਿੰਘ ਤੇ ਭਾਈ ਮਹਿੰਦਰ ਸਿੰਘ ਨੇ ਅਹਿਮ ਭੂਮਿਕਾ ਨਿਭਾਈ।
ਸਵਰਨਜੀਤ ਸਿੰਘ ਖਾਲਸਾ ਨੇ ਇਹ ਵੀ ਦੱਸਿਆ ਕਿ ਹੁਣ ਇਹ ਉਪਰਾਲਾ ਸਟੇਟ ਪੱਧਰ ’ਤੇ ਵੀ ਕੀਤਾ ਜਾਵੇਗਾ।