*ਮ੍ਰਿਤਕ ਕਿਸਾਨ ਜਸਪ੍ਰੀਤ ਸਿੰਘ ਕੂਨਰ ਅੰਤਿਮ ਅਰਦਾਸ ਮੌਕੇ ਪਰਮਜੀਤ ਸਿੰਘ ਰਾਏਪੁਰ ਸਮੇਤ ਕਈ ਸਮਾਜ ਸੇਵੀ ਅਤੇ ਧਾਰਮਿਕ ਲੋਕ ਪੁੱਜੇ*

ਜਲੰਧਰ (ਪੰਜਾਬ ਐਕਸਪ੍ਰੈੱਸ ਨਿਊਜ਼ )-ਪਿਛਲੇ ਦਿਨੀਂ ਕਿਸਾਨ ਮੋਰਚੇ ਤੋਂ ਪਰਤੇ ਜਲੰਧਰ ਦੇ ਪਿੰਡ ਉੱਚਾ ਦੇ ਨੌਜਵਾਨ ਜਸਪ੍ਰੀਤ ਸਿੰਘ ਕੂਨਰ(42) ਦੀ ਮੌਤ ਹੋ ਗਈ ਸੀ ਅੱਜ ਉਹਨਾਂ ਦੀ ਅੰਤਮ ਅਰਦਾਸ ਮੌਕੇ ਸਮਾਜ ਸੇਵਕ ,ਐਸਜੀਪੀਸੀ ਮੈਂਬਰ ਅਤੇ ਸੀਨੀਅਰ ਕਾਂਗਰਸੀ ਲੀਡਰ ਸ. ਪਰਮਜੀਤ ਸਿੰਘ ਰਾਏਪੁਰ, ਸ. ਭਗਵਾਨ ਸਿੰਘ ਜੌਹਲ ਪੁੱਜੇ ।
ਜਿਕਰਯੋਗ ਹੈ ਕਿ ਜਸਪ੍ਰੀਤ ਸਿੰਘ ਕੂਨਰ ਦੇ ਪ੍ਰਵਾਰ ਨੂੰ 50 ਹਜ਼ਾਰ ਰੁਪਏ ਦਾ ਚੈਕ ਬੀਤੇ ਦਿਨ ਸ. ਪਰਮਜੀਤ ਸਿੰਘ ਰਾਏਪੁਰ ਨੇ ਕੀਤਾ ਸੀ। ਉਕਤ ਪਰਵਾਰ ਦੀ ਮਦਦ ਪ੍ਰਸਿੱਧ ਸਮਾਜ ਸੇਵੀ ਜਤਿੰਦਰ ਜੇ ਮਨਿਹਾਸ ਨੇ ਕੀਤੀ ਸੀ । ਸ. ਪਰਮਜੀਤ ਸਿੰਘ ਰਾਏਪੁਰ ਨੇ ਅੱਗੇ ਕਿਹਾ ਕਿ ਜਤਿੰਦਰ ਜੇ ਮਨਿਹਾਸ ਜੋ ਕਿ ਕੈਨੇਡਾ ਨਿਵਾਸੀ ਹਨ ਪਹਿਲਾਂ ਵੀ ਵੱਡੇ ਪੱਧਰ ਤੇ ਸਮਾਜ ਸੇਵਾ ਵਿਚ ਆਪਣਾ ਯੋਗਦਾਨ ਪਾ ਰਹੇ ਹਨ। ਸਰਦਾਰ ਪਰਮਜੀਤ ਸਿੰਘ ਰਾਏਪੁਰ ਨੇ ਅੱਗੇ ਦੱਸਿਆ ਕਿ ਜਸਪ੍ਰੀਤ ਸਿੰਘ ਕੂਨਰ ਜੋ ਕਿਸਾਨ ਮੋਰਚੇ ਦਿੱਲੀ ਵਿਖੇ ਗਿਆ ਹੋਇਆ ਸੀ ਉਥੇ ਉਹ ਬਿਮਾਰ ਹੋ ਗਿਆ ਜਿਸ ਤੋਂ ਬਾਅਦ ਉਹ ਘਰ ਆ ਗਿਆ ਤੇ ਉਸ ਦੀ ਮੌਤ ਹੋ ਗਈ ਸੀ। ਇਸ ਮੌਕੇ ਸਰਦਾਰ ਪਰਮਜੀਤ ਸਿੰਘ ਰਾਏਪੁਰ ਦੇ ਨਾਲ ਸਰਦਾਰ ਭਗਵਾਨ ਸਿੰਘ ਜੌਹਲ ਗੁਰਜੋਤ ਸਿੰਘ ਬਾਹੀਆ ਹਾਜਿਰ ਸਨ। ਜਸਪ੍ਰੀਤ ਸਿੰਘ ਕੂਨਰ ਦੇਵੱਡੇ ਭਰਾ ਪਲਵਿੰਦਰ ਸਿੰਘ, ਪਰਮਜੀਤ ਸਿੰਘ, ਹਰਜਿੰਦਰ ਕੌਰ ਭੈਣ ,ਜਰਨੈਲ ਸਿੰਘ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਉੱਚਾ, ਚੈਂਚਲ ਸਿੰਘ ,ਫਤਹਿ ਸਿੰਘ ਸਾਬੀ, ਅਮਨਦੀਪ ਸਿੰਘ ,ਹਰਜੀਤ ਸਿੰਘ ਪ੍ਰੇਮ ਓਮ ਸਿੰਘ, ਮੋਹਨ ਸਿੰਘ, ਸਤਨਾਮ ਸਿੰਘ ਅਤੇ ਹਰਤੇਜ ਸਿੰਘ ਲਾਲੀ ,ਸੋਢੀ ਆਦਿ ਨੇ ਸਭ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।