15ਵਾਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ 6 ਜਨਵਰੀ ਤੋਂ

ਜਲੰਧਰ 5 ਦਸੰਬਰ ( ਪੰਜਾਬ ਐਕਸਪ੍ਰੈਸ ਨਿਊਜ਼)-15ਵਾਂ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ (ਅੰਡਰ 19 ਸਾਲ ਸਕੂਲੀ ਲੜਕੇ) 6 ਜਨਵਰੀ ਤੋਂ 13 ਜਨਵਰੀ 2019 ਤੱਕ ਜਲੰਧਰ ਦੇ ਉਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਸੋਸਾਇਟੀ ਦੇ ਪ੍ਰਧਾਨ ਹਰਭਜਨ ਸਿੰਘ ਕਪੂਰ (ਸਾਬਕਾ ਸੀਐਮਡੀ ਇਲਾਹਾਬਾਦ ਬੈਂਕ) ਨੇ ਦੱਸਿਆ ਕਿ ਇਹ ਜੂਨੀਅਰ ਵਰਗ ਵਿੱਚ ਦੇਸ਼ ਦਾ ਸਭ ਤੋਂ ਵੱਧ ਨਕਦ ਇਨਾਮੀ ਰਾਸ਼ੀ ਵਾਲਾ ਟੂਰਨਾਮੈਂਟ ਹੈ ਅਤੇ ਇਸ ਟੂਰਨਾਮੈਂਟ ਉਨ੍ਹਾਂ ਦੀ ਸੋਸਾਇਟੀ ਵਲੋਂ ਉਨ੍ਹਾਂ ਦੇ ਪਿਤਾ ਬਲਵੰਤ ਸਿੰਘ ਕਪੂਰ ਅਤੇ ਮਾਤਾ ਪ੍ਰਕਾਸ਼ ਕੌਰ ਦੀ ਯਾਦ ਵਿੱਚ ਕਰਵਾਇਆ ਜਾਂਦਾ ਹੈ। ਇਸ ਟੂਰਨਾਮੈਂਟ ਵਿੱਚ ਦੇਸ਼ ਭਰ ਦੀਆਂ ਪ੍ਰਸਿੱਧ ਜੂਨੀਅਰ ਵਰਗ ਦੀਆਂ ਟੀਮਾਂ ਭਾਗ ਲੈਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਟੀਮਾਂ ਆਪਣੀਆਂ ਐਂਟਰੀਆਂ 20 ਦਸੰਬਰ ਤੋਂ ਪਹਿਲਾਂ ਕਰਵਾ ਸਕਦੀਆਂ ਹਨ।