ਸਕੂਲ 'ਚ ਕਰਵਾਇਆ ਸਲਾਨਾ ਸਭਿਆਚਾਰਕ ਪ੍ਰੋਗਰਾਮ।

ਲੋਹੀਆਂ ਖਾਸ 17 ਨਵੰਬਰ ( ਬੱਬੂ ਲੋਹੀਆਂ)-ਲੋਹੀਆਂ ਖਾਸ ਦੇ ਨਜਦੀਕ ਪਿੰਡ ਕੰਗ ਖੁਰਦ ਵਿਖੇ ਦਸਮੇਸ਼ ਪਬਲਿਕ ਹਾਈ ਸਕੂਲ ਦੇ ਵਿਹੜੇ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਵੀ ਵਿਦਿਆਰਥੀਆਂ ਅਤੇ ਸਮੂਹ ਸਕੂਲ ਸਟਾਫ ਦੇ ਸਹਿਯੋਗ ਨਾਲ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਦਾ ਆਗਾਜ ਜਿਲ੍ਹਾ ਮੈਨੇਜ਼ਰ ਖੇਤਰੀ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ, ਜਲੰਧਰ ਸ੍ਰੀਮਤੀ ਸੁਚੇਤਾ ਸ਼ਰਮਾਂ ਵੱਲੋਂ ਰੀਬਨ ਕੱਟ ਕੇ ਕੀਤਾ ਗਿਆ। ਸਮਾਗਮ ਵਿੱਚ ਥਾਣਾ ਮੁੱਖੀ ਲੋਹੀਆਂ ਸੁਰਿੰਦਰ ਕੁਮਾਰ ਥਿੰਦ ਅਤੇ ਸਾਬਕਾ ਗ੍ਰਹਿ ਮੰਤਰੀ ਪੰਜਾਬ ਬ੍ਰਿਜ਼ ਭੁਪਿੰਦਰ ਸਿੰਘ ਕੰਗ 'ਲਾਲੀ' ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ ਗਈ। ਸਮਾਗਮ ਦੋਰਾਨ ਵਿਦਿਅਰਥੀਆਂ ਵੱਲੋਂ ਦੇਸ਼ ਭਗਤੀ ਦੇ ਗੀਤ ਗਾਏ ਅਤੇ ਸ਼ਹੀਦਾਂ ਦੀਆਂ ਸਹਾਦਤਾਂ ਨੂੰ ਨਾਟਕਾਂ ਰਾਹੀ ਯਾਦ ਕਰਕੇ ਬਹੁਤ ਹੀ ਸੁੰਦਰ ਪੇਸ਼ਕਾਰੀ ਕੀਤੀ। ਮਾਸਟਰ ਗੁਰਪਾਲ ਸਿੰਘ ਨੇ ਸਮਾਗਮ ਦੇ ਸਟੇਜ ਪ੍ਰੋਗਰਾਮ ਦਾ ਸੰਚਾਲਣ ਖਵੂਬਸੂਰਤ ਅੰਦਾਜ ਨਾਲ ਨਿਭਾਇਆ। ਸਕੂਲ ਐਮ.ਡੀ ਡਾ: ਤਰਸੇਮ ਸਿੰਘ, ਪਿੰਸੀਪਲ ਗੁਰਦੀਪ ਸਿੰਘ ਮੈਡਮ ਰਣਜੀਤ ਕੌਰ ਵੱਲੋਂ ਆਏ ਹੋਏ ਮਹਿਮਾਨਾ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਤੇ ਨਾਲ ਹੀ ਸਕੂਲ ਐਮ.ਡੀ ਡਾ: ਤਰਸੇਮ ਸਿੰਘ ਵੱਲੋਂ ਆਏ ਮਹਿਮਾਨ ਅਤੇ ਹੋਰ ਪੱਤਵੰਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੋਕੇ ਗੁਰਬਖਸ਼ ਕੌਰ, ਮਨਜੀਤ ਕੌਰ, ਸੁਰਿੰਦਰ ਕੌਰ, ਪੂਨਮ ਰਾਣੀ, ਰਾਜਵਿੰਦਰ ਕੌਰ ਅਤੇ ਵਿਦਿਆਰਥੀਆਂ ਦੇ ਮਾਪੇ ਹਾਜਰ ਸਨ।