ਆਪ ਨੂੰ ਸੀਨੀਅਰ ਪੱਤਰਕਾਰ ਮੇਜਰ ਸਿੰਘ ਦੀ ਸਥਿੱਤੀ ਤੇ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ-ਭੱਟੀ ਫਰਾਂਸ

ਪੈਰਿਸ 05 ਦਸੰਬਰ (ਪੰਜਾਬ ਐਕਸਪਰੈਸ ਨਿਊਜ ) ਪੈਰਿਸ ਤੋਂ ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ ਡਾਨ ਦੇ ਪ੍ਰਧਾਨ ਅਤੇ ਫਰਾਂਸ ਦੇ ਉਘੇ ਸਮਾਜ ਸੇਵਕ ਇਕਬਾਲ ਸਿੰਘ ਭੱਟੀ ਨੇ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਸਮੇਤ ਪਾਰਟੀ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਅਜੀਤ ਸਮੂੰਹ ਦੇ ਸਾਬਕਾ ਸੀਨੀਅਰ ਪੱਤਰਕਾਰ ਅਤੇ ਪੰਜਾਬ ਪੈ੍ਰਸ ਕਲੱਬ ਜਲੰਧਰ ਦੇ ਪ੍ਰਧਾਨ ਸਰਦਾਰ ਮੇਜਰ ਸਿੰਘ ਦੀ ਸਥਿੱਤੀ ਤੇ ਪਹਿਲ ਦੇ ਅਧਾਰ ਉਪਰ ਦੁਬਾਰਾ ਵਿਚਾਰ ਕਰਨਾ ਚਾਹੀਦਾ ਹੈ। ਚਾਹੀਦਾ ਤਾਂ ਇਹ ਹੈ ਕਿ ਜਿਸ ਤਰੀਕੇ ਨਾਲ ਪਿਛਲੇ ਕਾਫੀ ਸਮੇਂ ਤੋਂ ਸਰਦਾਰ ਮੇਜਰ ਸਿੰਘ ਜਲੰਧਰ ਕੈਂਟ ਦੇ ਹਲਕੇ ਵਿੱਚ ਕਮਪੈਨ ਚਲਾ ਰਹੇ ਸਨ, ਉਨਾਂ ਦਾ ਹੀ ਹੱਕ ਬਣਦਾ ਸੀ ਕਿ ਆਪ ਪਾਰਟੀ ਦੇ ਸੰਯੋਜਕ ਮੇਜਰ ਸਿੰਘ ਨੂੰ ਵਿਧਾਨ ਸਭਾ ਹਲਕਾ ਜਲੰਧਰ ਛਾਵਣੀ ਤੋਂ ਟਿਕਟ ਦੇ ਕੇ ਉਮੀਦਵਾਰ ਐਲਾਨ ਦੇ, ਇਸ ਤਰਾਂ ਨਾ ਹੋਣ ਨਾਲ ਆਪ ਵਾਸਤੇ ਇਸ ਹਲਕੇ ਦੀ ਸੀਟ ਜਿੱਤਣੀ ਸੌਖੀ ਨਹੀਂ ਹੋਵੇਗੀ, ਕਿਉਂਕਿ ਇਸ ਹਲਕੇ ਦੇ ਬਹੁਤ ਸਾਰੇ ਵੋਟਰ ਸਰਦਾਰ ਮੇਜਰ ਸਿੰਘ ਦੇ ਹੱਕ ਵਿੱਚ ਡਟੇ ਹੋਏ ਸਨ। ਮੇਜਰ ਸਿੰਘ ਨੂੰ ਟਿਕਟ ਨਾ ਮਿਲਣ ਦੀ ਸੂਰਤ ਵਿੱਚ ਇਨਾਂ ਦੇ ਹਮਾਇਤੀ ਵਿਰੋਧੀ ਪਾਰਟੀਆਂ ਵਾਲੇ ਪਾਸੇ ਵੀ ਭੁਗਤ ਸਕਦੇ ਹਨ ਜਿਸ ਨਾਲ ਆਪ ਨੂੰ ਬਹੁਤ ਘਾਟਾ ਪੈਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਉਮੀਦ ਹੈ ਕਿ ਪਾਰਟੀ ਇਸ ਹਲਕੇ ਦੀ ਉਮੀਦਵਾਰੀ ਤੇ ਦੁਬਾਰਾ ਗੌਰ ਜਰੂਰ ਕਰੇਗੀ।