ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਚ ਰੋਜਾਨਾਂ ਕੁਦਰਤੀ ਖੇਤੀ ਤੋਂ ਤਿਆਰ ਸਬਜੀਆਂ ਵਰਤਾਈਆਂ ਜਾਣਗੀਆਂ

ਸ੍ਰੀ ਦਰਬਾਰ ਸਾਹਿਬ ਦੇ ਲੰਗਰ 'ਚ ਰੋਜਾਨਾਂ ਕੁਦਰਤੀ ਖੇਤੀ ਤੋਂ ਤਿਆਰ ਸਬਜੀਆਂ ਵਰਤਾਈਆਂ ਜਾਣਗੀਆਂ
ਜਲੰਧਰ 8 ਜੁਲਾਈ – ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਜਲਦ ਹੀ ਰੋਜਾਨਾਂ ਕੁਦਰਤੀ ਖੇਤੀ ਤੋਂ ਤਿਆਰ ਸਬਜੀਆਂ ਲੰਗਰ ਵਿਚ ਵਰਤਾਏ ਜਾਣ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਹੈ। ਇਸ ਸਮੇਂ ਕੁਦਰਤੀ ਖੇਤੀ ਤੋਂ ਤਿਆਰ ਸਬਜੀਆਂ ਹਫਤੇ ਵਿਚ ਤਿੰਨ ਦਿਨ ਲੰਗਰ ਵਿੱਚ ਵਰਤਾਈਆਂ ਜਾ ਰਹੀਆਂ ਹਨ।
ਇਸੇ ਸਬੰਧੀ ਪੰਜਾਬ ਐਕਸਪ੍ਰੈਸ ਨਿਊਜ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ. ਦਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਆਉਂਦੇ ਦੋ ਸਾਲਾਂ ਤੱਕ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਵਿਚ ਕੁਦਰਤੀ ਖੇਤੀ ਨਾਲ ਤਿਆਰ ਸਬਜੀਆਂ ਵਰਤਾਏ ਜਾਣ ਦੀ ਯੋਜਨਾ ਹੈ। ਉਨ•ਾਂ ਦੱਸਿਆ ਕਿ ਇਸ ਸਮੇਂ ਹਫਤੇ ਵਿਚ ਤਿੰਨ ਦਿਨ ਇਹ ਸਬਜੀਆਂ ਲੰਗਰਾਂ ਵਿਚ ਵਰਤਾਈਆਂ ਜਾ ਰਹੀਆਂ ਹਨ। ਉਨ•ਾਂ ਦੱਸਿਆ ਕਿ ਅਟਾਰੀ ਬਾਰਡਰ ਤੋ 5 ਕਿਲੋ ਪਹਿਲਾ ਗੁਰਦੁਆਰਾ ਸਤਲਾਣੀ ਸਾਹਿਬ ਵਿਖੇ 13 ਖੇਤਾਂ ਵਿਚ ਸਬਜ਼ੀਆਂ ਦੀ ਕੁਦਰਤੀ ਖੇਤੀ ਕੀਤੀ ਜਾ ਰਹੀ ਹੈ। ਇਸ ਦੀ ਦੇਖ-ਰੇਖ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ. ਰਜਿੰਦਰ ਸਿੰਘ ਰੂਬੀ ਕਰ ਰਹੇ ਹਨ। ਸ. ਬੇਦੀ ਨੇ ਅੱਗੇ ਦੱਸਿਆ ਕਿ ਪਹਿਲਾ 5 ਖੇਤਾਂ ਵਿਚ ਕੁਦਰਤੀ ਖੇਤੀ ਕੀਤੀ ਗਈ ਤੇ ਫਿਰ 8 ਹੋਰ ਖੇਤਾਂ ਵਿਚ ਇਸ ਨੂੰ ਵਧਾ ਦਿੱਤਾ ਗਿਆ। ਉਨ•ਾਂ ਦਸਿਆ ਕਿ ਇਸ ਸਮੇਂ ਇਹਨਾਂ ਖੇਤਾਂ ਵਿਚੋ ਘੀਆ, ਤੋਰੀ, ਲੋਕੀ ਅਤੇ ਕਾਦੂ ਦੀ ਸਬਜੀ ਸ੍ਰੀ ਦਰਬਾਰ ਸਾਹਿਬ ਦੇ ਲੰਗਰਾਂ ਲਈ ਜਾ ਰਹੀ ਹੈ। ਉਨ•ਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਕੋਲ ਆਪਣੇ 13 ਹਜ਼ਾਰ ਏਕੜ ਖੇਤ ਹਨ ਆਉਂਦੇ ਦੋ ਸਾਲਾਂ ਦੇ ਵਿਚ ਕੁਦਰਤੀ ਖੇਤੀ ਤੋ ਤਿਆਰ ਸਬਜੀਆਂ ਹੋਰ ਜਿਆਦਾ ਤਿਆਰ ਕੀਤੀਆਂ ਜਾਣਗੀਆਂ ਅਤੇ ਸਾਰੇ ਦਿਨ ਦਰਬਾਰ ਸਾਹਿਬ ਦੇ ਲੰਗਰਾਂ ਵਿਚ ਕੁਦਰਤੀ ਖੇਤੀ ਤੋ ਤਿਆਰ ਸਬਜੀਆਂ ਵਰਤਾਏ ਜਾਣ ਦੀ ਯੋਜਨਾ ਹੈ। ਇਥੇ ਇਹ ਵੀ ਦੱਸਣਾ ਜਰੂਰੀ ਹੈ ਕਿ ਪੰਜਾਬ ਜਾਗ੍ਰਿਤੀ ਮੰਚ ਅਤੇ ਸਰਬੱਤ ਦਾ ਭਲਾ ਟਰਸੱਟ ਵੱਲੋਂ 9 ਜੁਲਾਈ ਨੂੰ ਕੁਦਰਤੀ ਖੇਤੀ ਕਰਨ ਵਾਲੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਸ ਸੈਮੀਨਾਰ ਵਿਚ ਗੁਰਦੁਆਰਾ ਸਤਲਾਣੀ ਸਾਹਿਬ ਦੇ ਮੈਨੇਜਰ ਜੋ ਕਿ ਖੇਤੀਬਾੜੀ ਵਿਭਾਗ ਦੀ ਦੇਖ-ਰੇਖ ਕਰਦੇ ਹਨ ਉਨ•ਾਂ ਨੂੰ ਸਨਮਾਨਿਤ ਕੀਤਾ ਜਾਵੇਗਾ।