ਪੰਜਾਬ ਦੀ ਧਰਤੀ ਤੇ ਹਰ ਦਿਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ

ਪੰਜਾਬ ਦੀ ਧਰਤੀ ਤੇ ਹਰ ਦਿਨ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ
- ਰਾਜਨੀਤੀਕ ਪਾਰਟੀਆਂ ਲਈ ਧਰਮ ਨੂੰ ਪੌੜੀ ਬਣਾਉਣਾ ਆਮ ਜਿਹੀ ਗੱਲ ਹੋ ਗਈ - ਪੀਰ ਮੁਹੰਮਦ
ਜਲੰਧਰ 8 ਜੁਲਾਈ – ਫੂਲਕਾ ਵੱਲੋ ਮੁਆਫੀ ਮੰਗਣ ਲਈ 10 ਜੁਲਾਈ ਨੂੰ ਸ੍ਰੀ ਦਰਬਾਰ ਸਾਹਿਬ ਆਉਣ ਦਾ ਫਾਇਦਾ ਤਾਂ ਹੀ ਹੈ ਜੇਕਰ ਚੋਣ ਮੈਨੀਫੈਸਟੋ ਕਮੇਟੀ ਦੀ ਟੀਮ ਅਤੇ ਪਾਰਟੀ ਸੁਪਰੀਮੋ ਸ੍ਰੀ ਅਰਵਿੰਦ ਕੇਜਰੀਵਾਲ ਖੁੱਲੇ ਮਨ ਨਾਲ ਪਾਰਟੀ ਆਗੂਆਂ ਵੱਲੋ ਕੀਤੀ ਗਈ ਗਲਤੀ ਦਾ ਅਹਿਸਾਸ ਕਰਨ। ਅੱਜ ਇਥੇ ਚੋਣਵੇਂ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਹੈ ਕਿ ਰਾਜਨੀਤੀਕ ਪਾਰਟੀਆਂ ਲਈ ਧਰਮ ਨੂੰ ਪੌੜੀ ਬਣਾਉਣਾ ਆਮ ਜਿਹੀ ਗੱਲ ਹੋ ਗਈ ਹੈ। ਪੰਜਾਬ ਦੀ ਧਰਤੀ ਤੇ ਹਰ ਦਿਨ ਸਾਹਿਬ ਸ੍ਰੀ ਗੁਰੂ ਗ੍ਰ੍ਰੰਥ ਸਾਹਿਬ ਜੀ ਦੀ ਬੇਅਦਬੀ ਹੋ ਰਹੀ ਹੈ। ਲੇਕਿਨ ਸਮੁੱਚੀਆਂ ਰਾਜਨੀਤੀਕ ਪਾਰਟੀਆਂ ਵੱਲੋ ਆਪਣੇ ਨਿੱਜੀ ਮੁਫਾਦਾ ਲਈ ਧਾਰਮਿਕ ਗ੍ਰੰਥਾਂ ਅਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਿਰਦਾਰ ਕਰਨ ਵਾਲੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀ ਕੀਤੀ ਜਾ ਰਹੀ। ਦੇਸ਼ ਅੰਦਰ ਬੀਜੇਪੀ ਦੀ ਸਰਕਾਰ ਹੈ ਤੇ ਪੰਜਾਬ ਅੰਦਰ ਅਕਾਲੀ ਸਰਕਾਰ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ ਸ੍ਰੀ ਅਸ਼ੀਸ ਖੇਤਾਲ ਖ਼ਿਲਾਫ ਮਾਮਲਾ ਦਰਜ ਕਰਵਾਇਆ ਹੈ ਲੇਕਿਨ ਉਸ ਨੂੰ ਗ੍ਰਿਫਤਾਰ ਨਹੀ ਕੀਤਾ ਗਿਆ। ਉਹਨਾਂ ਕਿਹਾ ਕਿ ਪ੍ਰਸਿੱਧ ਵਕੀਲ ਅੇਸ.ਐਸ.ਫੂਲਕਾ ਨੂੰ ਆਮ ਆਦਮੀ ਪਾਰਟੀ ਉਸੇ ਤਰ•ਾਂ ਮੁਆਫੀ ਮੰਗਵਾਉਣ ਲਈ ਦਰਬਾਰ ਸਾਹਿਬ ਭੇਜ ਰਹੀ ਹੈ ਜਿਵੇਂ ਕਾਂਗਰਸ ਦੀ ਪ੍ਰਧਾਨ ਮੈਡਮ ਸੋਨੀਆ ਗਾਂਧੀ ਨੇ ਡਾਕਟਰ ਮਨਮੋਹਨ ਸਿੰਘ ਪਾਸੋ ਨਵੰਬਰ 1984 ਸਿੰਘ ਨਸਲੁਸ਼ੀ ਦੀ ਮੁਆਫੀ ਮੰਗਵਾਈ ਸੀ। ਸ. ਪੀਰ ਮੁਹੰਮਦ ਨੇ ਕਿਹਾ ਕਿ ਸ੍ਰੀ ਕੇਜਰੀਵਾਲ ਅਕਸਰ ਹੀ ਕਹਿੰਦੇ ਹਨ ਉਨ•ਾਂ ਵਿਚ ਕੋਈ ਹੰਕਾਰ ਨਹੀ ਉਹ ਆਮ ਆਦਮੀ ਹਨ ਫਿਰ ਉਹ ਇੰਨੀ ਵੱਡੀ ਘਟਨਾ ਤੋ ਬਾਅਦ ਚੁੱਪ ਕਿਉ ਹਨ। ਫੈਡਰੇਸ਼ਨ ਪ੍ਰਧਾਨ ਨੇ ਐਲਾਨ ਕੀਤਾ ਕਿ ਕੱਲ 9 ਜੁਲਾਈ ਨੂੰ ਗੁਰਦੁਆਰਾ ਮਾਡਲ ਟਾਉਨ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ ਹੋ ਰਹੀ ਹੈ ਜਿਸ ਵਿਚ ਫੈਡਰੇਸ਼ਨ ਅਗਲੀ ਰਣਨੀਤੀ ਦਾ ਐਲਾਨ ਕਰੇਗੀ। ਸ. ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੰਜਾਬ ਸਰਕਾਰ ਇਸ ਤਰ•ਾਂ ਲਗਦਾ ਹੈ ਜਿਵੇ ਆਮ ਆਦਮੀ ਪਾਰਟੀ ਤੋ ਡਰ ਰਹੀ ਹੋਵੇ। ਇਸੇ ਕਰਕੇ ਨਾ ਤਾਂ ਅਸ਼ੀਸ਼ ਖੇਤਾਨ ਨੂੰ ਤੇ ਨਾ ਹੀ ਨਰੇਸ਼ ਯਾਦਵ ਵਿਧਾਇਕ ਨੂੰ ਅੱਜੇ ਤੱਕ ਗ੍ਰਿਫਤਾਰ ਕੀਤਾ ਗਿਆ ਹੈ।